ਘੋਸ਼ਣਾਵਾਂ

2-ਸਪਤਾਹੀ ਇਨਟੈੱਨਸਿਵ ਸਿਖਲਾਈ ਪ੍ਰੋਗਰਾਮ

ਬਿਨੈ-ਪੱਤਰ ਫਾਰਮ (ਡਾਉਨਲੋਡ ਕਰੋ ਅਤੇ ਭਰੋ)
 
ਅਨੁਵਾਦਕਾਂ ਵਿੱਚ ਮੁਹਾਰਤ ਦਾ ਵਿਕਾਸ ਕਰਨਾ ਐਨਟੀਐਮ ਦੇ ਕਾਰਜ ਬਿੰਦੂਆਂ ਵਿਚੋਂ ਇਕ ਹੈ। ਮਿਸ਼ਨ ਅਨੁਵਾਦਕਾਂ ਨੂੰ ਇਨਟੈੱਨਸਿਵ ਪ੍ਰੋਗਰਾਮ ਅਤੇ ਓਰੀਐਂਟੇਸ਼ਨ ਪ੍ਰੋਗਰਾਮ ਦੇ ਰੂਪ ਵਿੱਚ ਸਿਖਲਾਈ ਪ੍ਰਦਾਨ ਕਰਦਾ ਹੈ। ਇਹ ਪੇਸ਼ੇਵਰ ਅਨੁਵਾਦਕਾਂ ਨੂੰ ਅਕਾਦਮਿਕ ਸਹਾਇਤਾ ਵੀ ਪ੍ਰਦਾਨ ਕਰਦਾ ਹੈ। ਅਨੁਵਾਦ ਵਿੱਚ ਸਰਟੀਫਿਕੇਟ ਅਤੇ ਡਿਪਲੋਮਾ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ।

2-ਸਪਤਾਹੀ ਇਨਟੈੱਨਸਿਵ ਸਿਖਲਾਈ ਪ੍ਰੋਗਰਾਮ

ਕੌਣ ਸਿਖਲਾਈ ਲੈ ਸਕਦਾ ਹੈ? ਇਹ ਪ੍ਰੋਗਰਾਮ ਉਹਨਾਂ ਲਈ ਹੈ ਜੋ ਸੌਂਕੀਆ ਅਨੁਵਾਦ ਕਰਦੇ ਹਨ ਜਾਂ ਅਨੁਵਾਦ ਨੂੰ ਪੇਸ਼ੇ ਵੱਜੋਂ ਅਪਣਾਉਣਾ ਚਾਹੁੰਦੇ ਹਨ। ਇਹ ਪੇਸ਼ੇਵਰ ਅਨੁਵਾਦਕਾਂ ਅਤੇ ਅਨੁਵਾਦ ਅਧਿਐਨ ਦੇ ਵਿਦਿਆਰਥੀਆਂ ਲਈ ਵੀ ਹੈ ਜੋ ਆਪਣੇ ਗਿਆਨ ਵਿੱਚ ਵਾਧਾ ਕਰਨਾ ਚਾਹੁੰਦੇ ਹਨ ਅਤੇ ਆਪਣੀ ਮੁਹਾਰਤਾਂ ਨੂੰ ਵਧਾਉਣਾ ਚਾਹੁੰਦੇ ਹਨ। ਭਾਗੀਦਾਰਾਂ ਵਿੱਚ ਆਮ ਤੌਰ 'ਤੇ ਸ਼ਾਮਲ ਹੁੰਦੇ ਹਨ: (1) ਨਵੇਂ ਭਰਤੀ ਹੋਏ ਕਰਮਚਾਰੀ ਅਤੇ ਵੱਖ-ਵੱਖ ਯੂਨੀਵਰਸਿਟੀਆਂ ਅਤੇ ਸੰਸਥਾਨਾਂ ਵਿੱਚ ਦਾਖ਼ਲ ਵਿਦਿਆਰਥੀ, (2) ਵੱਖ-ਵੱਖ ਸਰਕਾਰੀ ਅਤੇ ਅਰਧ-ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਦੇ ਭਾਸ਼ਾ ਅਧਿਕਾਰੀ, (3) CSTT ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਵਿਅਕਤੀ, ਆਦਿ।

ਕਿੱਥੇ?ਸਿਖਲਾਈ ਅਤੇ ਓਰੀਐਂਟੇਸ਼ਨ ਪ੍ਰੋਗਰਾਮ ਰਾਸ਼ਟਰੀ ਅਨੁਵਾਦ ਮਿਸ਼ਨ, ਭਾਰਤੀ ਭਾਸ਼ਾ ਸੰਸਥਾਨ, ਮੈਸੂਰ ਵਿੱਚ ਹੁੰਦਾ ਹੈ। ਇਸਤੋਂ ਇਲਾਵਾ, ਇਹ ਪ੍ਰੋਗਰਾਮ ਮੇਜ਼ਬਾਨ ਸੰਸਥਾਵਾਂ ਦੇ ਸਹਿਯੋਗ ਨਾਲ ਹੋਰ ਥਾਂਵਾਂ ਉੱਤੇ ਵੀ ਕਰਵਾਇਆ ਜਾਂਦਾ ਹੈ।

 
ਫੀਸ: ਇਸ ਲਈ ਕੋਈ ਕੋਰਸ ਫੀਸ ਨਹੀਂ ਹੈ। ਪਰ ਭਾਗੀਦਾਰਾਂ ਨੂੰ ਪ੍ਰੋਗਰਾਮ ਦੇ ਸ਼ੁਰੂ ਵਿੱਚ 500 ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਉਣੀ ਹੁੰਦੀ ਹੈ। ਇਹ ਰਾਸ਼ੀ ‘ਟਰਾਂਸਲੇਸ਼ ਟੂਡੇ’ ਜਰਨਲ ਦੀ ਸਲਾਨਾਂ ਸਬਸਕ੍ਰਿਪਸ਼ਨ ਦੇ ਰੂਪ ਵਿੱਚ ਲਈ ਜਾਂਦੀ ਹੈ।

ਅਪਲਾਈ ਕਿਵੇਂ ਕਰਨਾ ਹੈ? ਇੱਛੁਕ ਵਿਅਕਤੀ ਇੱਕ ਭਰੀ ਹੋਈ ਅਤੇ ਦਸਤਖ਼ਤ ਕੀਤੀ ਅਰਜ਼ੀ (www.ciil.org / www.ntm.org.in ਉਪਰਲੀਆਂ ਘੋਸ਼ਣਾਵਾਂ ਤੋਂ ਡਾਊਨਲੋਡ ਕਰਨਯੋਗ) ਸੰਬੰਧਿਤ ਸਰਟੀਫਿਕੇਟਾਂ ਅਤੇ ਪ੍ਰਮਾਣ-ਪੱਤਰਾਂ ਦੀਆਂ ਕਾਪੀਆਂ ਸਮੇਤ ਹੇਠਾਂ ਦਿੱਤੇ ਪਤੇ ਉੱਤੇ ਭੇਜ ਸਕਦੇ ਹਨ:
  The Project Director,
National Translation Mission
Central Institute of Indian Languages,
Manasagangotri, Hunsur Road,
Mysore, Karnataka 570006.

ਸਿੱਖਿਅਕ ਕੌਣ ਹਨ? ਐਨਟੀਐਮ ਕੋਲ ਸਿੱਖਿਅਕਾਂ ਦਾ ਇਕ ਸਮੂਹ ਹੈ ਜੋ ਇਸ ਖੇਤਰ ਦੇ ਵਿਸ਼ੇਸ਼ੱਗ ਹਨ। ਕੁਝ ਸਿੱਖਿਅਕ ਐਨਟੀਐਮ, ਸੀਆਈਆਈਐਲ ਵਿਖੇ ਇਨ-ਹਾਊਸ ਰਿਸੋਰਸ ਪਰਸਨ ਵੱਜੋਂ ਕੰਮ ਕਰਦੇ ਹਨ। ਬਾਕੀ ਵੱਖ-ਵੱਖ ਸੰਸਥਾਨਾਂ ਵਿਚੋਂ ਬੁਲਾਏ ਜਾਂਦੇ ਹਨ। ਨੋਟ: ਅਰਜ਼ੀਆਂ ਸਾਰਾ ਸਾਲ ਸਵੀਕਾਰ ਕੀਤੀਆਂ ਜਾਂਦੀਆਂ ਹਨ। ਅਰਜ਼ੀ ਲਫਾਫੇ ਦੇ ਖੱਬੇ ਪਾਸੇ ਉੱਪਰਲੇ ਹਿੱਸੇ ਉੱਤੇ 'Application for NTM Translation Training programme' ਲਿਖਿਆਂ ਹੋਣਾ ਚਾਹੀਦਾ ਹੈ। ਉਹ ਲੋਕ ਜੋ ਨੌਕਰੀ ਪੇਸ਼ਾ ਹਨ ਜਾਂ ਕਿਸੇ ਰੋਜ਼ਾਨਾਂ ਅਸਾਈਨੈਂਟ ਉੱਤੇ ਕੰਮ ਕਰਦੇ ਹਨ, ਉਹਨਾਂ ਨੂੰ ਆਪਣੀ ਅਰਜ਼ੀ ਨੌਕਰੀ ਦੇਣ ਵਾਲੇ ਜਾਂ ਸੰਸਥਾਨ ਦੇ ਮੁੱਖੀ ਰਾਹੀਂ ਭੇਜਣ ਦੀ ਜ਼ਰੂਰਤ ਹੈ। ਚੁਣੇ ਗਏ ਉਮੀਦਵਾਰਾਂ ਦੇ ਨਾਮ ਸੀਆਈਆਈਐਲ ਅਤੇ ਐਨਟੀਐਮ ਦੀ ਵੈਬਸਾਈਟ ਉੱਤੇ ਪਾਏ ਜਾਣਗੇ।

ਸੰਪਰਕ ਬਿੰਦੂ: ਕਿਰਪਾ ਕਰਕੇ ਕਿਸੇ ਵੀ ਤਰ੍ਹਾਂ ਦੀ ਪੁੱਛ-ਪੜਤਾਲ ਲਈ ntmtrainingprog2016[at]gmail[dot]com ਉੱਤੇ ਈ-ਮੇਲ ਭੇਜੋ।