Publications

ਅਨੁਵਾਦ ਪ੍ਰਕਿਰਿਆ ਨੂੰ ਹੋਰ ਜ਼ਿਆਦਾ ਵਿਧੀਪੂਰਵਕ ਬਣਾਉਣ ਲਈ ਰਾਸ਼ਟਰੀ ਅਨੁਵਾਦ ਮਿਸ਼ਨ ਹੇਠ ਲਿਖੇ ਕੁਝ ਮਾਪਦੰਡਾ ਦਾ ਅਨੁਕਰਨ ਕਰਦਾ ਹੈ । ਉਹ ਹਨ : ਅਨੁਵਾਦ ਕੀਤੀਆਂ ਜਾਣ ਵਾਲੀਆਂ ਪੁਸਤਕਾਂ ਦੀ ਚੋਣ ; ਚੁਣੀਦਾ ਪੁਸਤਕਾਂ ਲਈ ਬੌਧਿਕ ਸੰਪਦਾ ਅਧਿਕਾਰ (Intellectual Property Rights) ਪ੍ਰਾਪਤ ਕਰਨਾ, ਭਾਰਤੀ ਭਾਸ਼ਾਵਾਂ ਦੇ ਪ੍ਰਕਾਸ਼ਕਾਂ ਨਾਲ ਸੰਪਰਕ ਸਥਾਪਿਤ ਕਰਨਾ ਅਤੇ ਭਾਰਤੀ ਭਾਸ਼ਾਵਾਂ ਵਿਚ ਹੋ ਰਹੇ ਅਨੁਵਾਦ ਦੀ ਸੰਪਾਦਕੀ ਸਹਿਯੋਗ ਦਲ (ESG) ਸਹਾਇਤਾ ਨਾਲ ਸਮੀਖਿਆ ਕਰਵਾਉਣਾ । ਅਨੁਵਾਦ ਦਾ ਮੁਲਾਂਕਣ ਦੋ ਵੱਖ-ਵੱਖ ਪੜਾਵਾਂ ਤੇ ਹੁੰਦਾ ਹੈ । ਪਹਿਲੇ ਪੜਾਅ ਦੇ ਮੁਲਾਂਕਣ ਅਤੇ ਮੰਜੂਰੀ ਵਾਸਤੇ ਅਨੁਵਾਦਕ ਰਾਸ਼ਟਰੀ ਅਨੁਵਾਦ ਮਿਸ਼ਨ ਨੂੰ ਪਹਿਲੇ ਦਸ ਪੇਜ਼ ਜਮ੍ਹਾ ਕਰਵਾਉਂਦਾ ਹੈ । ਅਖੀਰਲੇ/ਦੂਸਰੇ ਪੜਾਅ ਦੇ ਮੁਲਾਂਕਣ ਅਨੁਵਾਦਿਤ ਕਿਤਾਬ ਦਾ ਮਸੌਦਾ ਤਿਆਰ ਹੋਣ ਬਾਅਦ ਕਰਵਾਇਆ ਜਾਂਦਾ ਹੈ । ਇਹ ਪੜਾਅਬੱਧ ਮੁਲਾਂਕਣ ਢੰਗ ਅਨੁਵਾਦ ਦੀ ਗੁਣਵੱਤਾ ਬਣਾਈ ਰੱਖਣ ਵਾਸਤੇ ਮੱਦਦਗਾਰ ਹੁੰਦਾ ਹੈ ।