ਕੌਣ ਕੌਣ ਸ਼ਾਮਿਲ ਹੈ? ਕਾਰਜਕਾਰੀ ਸਮਿਤੀ

ਭਾਰਤੀ ਭਾਸ਼ਾ ਸੰਸਥਾਨ (CIIL)

ਇਸ ਵੇਲੇ ਭਾਰਤੀ ਭਾਸ਼ਾ ਸੰਸਥਾਨ (ਸੀ ਆਈ ਆਈ ਐਲ) ਰਾਸ਼ਟਰੀ ਅਨੁਵਾਦ ਮਿਸ਼ਨ ਦੀ ਨੋਡਲ ਏਜੈਂਸੀ ਅਤੇ ਪ੍ਰਮੁੱਖ ਸਹੂਲਤਾਂ ਦੇਣ ਵਾਲੀ ਸੰਸਥਾ ਹੈ । ਮਿਸ਼ਨ ਦੇ ਸੰਚਾਲਨ ਸੀਆਈਆਈਐਲ, ਮੈਸੂਰ ਤੋਂ ਹੁੰਦਾ ਹੈ । ਸੀਆਈਆਈਐਲ ਦਾ ਡਾਇਰੈਕਟਰ ਰਾਸ਼ਟਰੀ ਅਨੁਵਾਦ ਮਿਸ਼ਨ ਦਾ ਨੋਡਲ ਅਧਿਕਾਰੀ ਹੁੰਦਾ ਹੈ । ਇਹ ਪਰਿਕਲਪਨਾ ਕੀਤੀ ਗਈ ਹੈ ਕਿ ਰਾਸ਼ਟਰੀ ਅਨੁਵਾਦ ਮਿਸ਼ਨ ਉਚਿਤ ਅਧਿਕਾਰੀ ਦੀ ਜ਼ਰੂਰੀ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਇਕ ਖੁਦਮੁਖ਼ਤਿਆਰ ਸੰਸਥਾ ਬਣ ਜਾਵੇਗੀ । ਰਾਸ਼ਟਰੀ ਅਨੁਵਾਦ ਮਿਸ਼ਨ ਸਾਹਿਤ ਅਕਾਦਮੀ, ਨੈਸ਼ਨਲ ਬੁੱਕ ਟਰੱਸਟ, ਤਕਨੀਕੀ ਸ਼ਬਦਾਵਲੀ ਅਯੋਗ ਤੇ ਸੀ-ਡੈਕ ਵਰਗੀਆਂ ਰਾਸ਼ਟਰੀ ਸੰਸਥਾਵਾਂ ਦੇ ਸਹਿਯੋਗ ਨਾਲ ਕੰਮ ਕਰਦਾ ਹੈ ।

ਪ੍ਰੋਜੈਕਟ ਸਲਾਹਕਾਰ ਕਮੇਟੀ (PAC) ਰਾਸ਼ਟਰੀ ਅਨੁਵਾਦ ਮਿਸ਼ਨ ਦੇ ਮਹੱਤਵਪੂਰਨ ਫੈਸਲੇ ਲੈਣ ਵਾਲੀ ਕਮੇਟੀ ਹੈ । ਇਸ ਕਮੇਟੀ ਵਿਚ 25 ਮੈਂਬਰ ਹਨ, ਜਿਸ ਵਿਚ ਅਨੁਵਾਦ ਅਧਿਆਪਨ ਅਤੇ ਅਨੁਵਾਦ ਕੰਮਾਂ ਵਿਚ ਰੁੱਝੇ ਵਿਦਵਾਨ, ਵਿਸ਼ੇਸ਼ੱਗ, ਲੇਖਕ, ਸਾਹਿਤਕਾਰ, ਸਾਹਿਤਕ ਅਕਾਦਮੀਆਂ ਦੇ ਪ੍ਰਧਾਨ, ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ, ਕਿਤਾਬਾਂ ਵੇਚਣ ਵਾਲੇ ਤੇ ਪ੍ਰਕਾਸ਼ਕ ਸੰਘ ਦੇ ਮੈਂਬਰ, ਭਾਰਤ ਸਰਕਾਰ ਇਨਫਾਰਮੇਸ਼ਨ ਟੈਕਨੋਲੋਜੀ ਵਿਭਾਗ ਦੇ ਪ੍ਰਤੀਨਿਧੀ ਅਤੇ ਆਈ ਆਈ ਟੀ ਵਰਗੀਆਂ ਪ੍ਰੋਫੈਸਰ ਸ਼ਾਮਿਲ ਹਨ ।

ਯੋਜਨਾ ਸਲਾਹਕਾਰ ਸਮਿਤੀ (ਪੈਕ) ਤੋਂ ਬਿਨ੍ਹਾਂ ਹੇਠ ਲਿਖੀਆਂ ਚਾਰ ਸਹਿ-ਸਮਿਤੀਆਂ ਵੀ ਹਨ ਜੋ ਮਿਸ਼ਨ ਨੂੰ ਉਸ ਦੇ ਕੰਮ ਵਿਚ ਮੱਦਦ ਕਰਦੀਆਂ ਹਨ ।
i. ਭਾਅ ਵਾਸਤੇ ਸਹਿ-ਸਮਿਤੀ
ii. ਪ੍ਰਕਾਸ਼ਨ ਅਧਿਕਾਰ ਤੇ ਵਿਧੀ ਮੂਲਕ ਮਾਮਲਿਆਂ ਵਾਸਤੇ ਸਹਿ-ਸਮਿਤੀ
iii. ਗਿਆਨ ਅਧਾਰਿਤ ਪਾਠ ਪੁਸਤਕਾਂ ਵਾਸਤੇ
iv. ਵਿੱਤੀ ਮੱਦਦ ਵਾਸਤੇ ਸਹਿ-ਸਮਿਤੀ
 
ਯੋਜਨਾ ਸਲਾਹਕਾਰ ਸਮਿਤੀ (ਐਨ.ਟੀ.ਐਮ.-ਪੈਕ)
ਨੋਡਲ ਅਧਿਕਾਰੀ: ਡਾਇਰੈਕਟਰ, ਸੀ ਆਈ ਆਈ ਐਲ
ਯੋਜਨਾ ਡਾਇਰੈਕਟਰ
ਐਨ.ਟੀ.ਐਮ. ਵਾਸਤੇ ਮਨਜ਼ੂਰ ਅਸਾਮੀਆਂ :65
ਸਹਾਇਕ ਅਮਲਾ